Artist: Sharandeep Singh, IND
Title: Deep Kaur
Medium: Digital Art
Commissioner: Inder Bassi
ਬਹਾਦਰ ਦੀਪ ਕੌਰ ਨੇ ਆਪਣੇ ਪਿੰਡ ਤੋਂ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਯਾਤਰਾ ਕਰਕੇ ਬਹੁਤ ਪ੍ਰਸਿੱਧੀ ਹਾਸਿਲ ਕੀਤੀ।
ਜਿਸ ਸਮੂਹ ਨਾਲ ਉਹ ਯਾਤਰਾ ਕਰ ਰਹੇ ਸਨ ਦੋ ਵੱਖਰੀਆਂ ਧਿਰਾਂ ਵਿੱਚ ਵੰਡਿਆ ਗਿਆ ਸੀ, ਅਤੇ ਹਾਲਾਂਕਿ ਦੀਪ ਕੌਰ ਨੇ ਦੂਸਰੇ ਸਮੂਹ ਨਾਲ ਮਿਲਣ ਲਈ ਇਕੱਲੀ ਯਾਤਰਾ ਕੀਤੀ ਜਦਕਿ ਉਹਨਾਂ ਨੂੰ ਚਾਰ ਸਥਾਨਕ ਠੱਗਾਂ ਨੇ ਘੇਰਿਆ ਅਤੇ ਪਰੇਸ਼ਾਨ ਕੀਤਾ ਗਿਆ ਸੀ; ਉਹਨਾਂ ਨੂੰ ਲੁੱਟਣ ਲਈ ਜ਼ਮੀਨ ‘ਤੇ ਸੁੱਟਿਆ ਗਿਆ।
ਜਦੋਂ ਇੱਕ ਠੱਗ ਨੇ ਦੀਪ ਕੌਰ ਉੱਪਰ ਝੁਕਿਆ, ਤਾਂ ਉਹਨਾਂ ਨੇ ਉਸਦੀ ਤਲਵਾਰ ਫੜ ਲਈ ਅਤੇ ਬਾਕੀ ਤਿੰਨਾਂ ਨੂੰ ਮਾਰਨ ਤੋਂ ਪਹਿਲਾਂ, ਉਸਨੂੰ ਤੁਰੰਤ ਵੱਢ ਸੁੱਟਿਆ। ਜਦੋਂ ਸਿੱਖਾਂ ਦਾ ਦੂਸਰਾ ਸਮੂਹ ਆਇਆ, ਤਾਂ ਉਨ੍ਹਾਂ ਨੇ ਦੇਖਿਆ ਕਿ ਦੀਪ ਕੌਰ ਇੱਕ ਲਾਸ਼ ਦੇ ਉੱਪਰ ਬੈਠੀ ਸੀ, ਜੱਦਕਿ ਬਾਕੀ ਤਿੰਨ ਉਸਦੇ ਕੋਲ ਪਈਆਂ ਸਨ।
ਜਦੋਂ ਉਹ ਅਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਬਹੁਤ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਸੰਗਤ ਦੀਆਂ ਹੋਰ ਔਰਤਾਂ ਨੂੰ ਵੀ ਅਜਿਹੀ ਬਹਾਦਰ ਦੇਵੀ ਆਤਮਾ ਦੀ ਸਰਾਹਨਾ ਕਰਨ ਲਈ ਕਿਹਾ।