Artist: Dilrani Kaur, US
Title: Bibi Mumtaz
Medium: Hand Painting
Commissioner: Gurpal Bhandal
ਬੀਬੀ ਮੁਮਤਾਜ਼, ਨਿਹੰਗ ਖਾਨ ਨਾਮ ਦੇ ਮੁਸਲਮਾਨ ਦੀ ਬੇਟੀ, ਨੇ ਅਨੰਦਪੁਰ ਸਾਹਿਬ ਦੀ ਮਹਾਨ ਲੜਾਈ [1704] ਤੋਂ ਬਾਅਦ ਆਪਣੇ ਆਖਰੀ ਦਿਨਾਂ ਦੌਰਾਨ ਪ੍ਰਸਿੱਧ ਘੋੜਸਵਾਰ ਭਾਈ ਬਚਿੱਤਰ ਸਿੰਘ ਦੀ ਡਾਕਟਰੀ ਸੇਵਾ ਕੀਤੀ।
ਭਾਈ ਬਚਿੱਤਰ ਸਿੰਘ ਅਨੰਦਪੁਰ ਸਾਹਿਬ ਦੇ ਪਿਛਲੇ ਭਾਗ ਦੀ ਰੱਖਿਆ ਦੌਰਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਅਤੇ ਨਿਹੰਗ ਖਾਨ, ਜਿਹਨਾਂਅ ਦੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਬਹੁਤ ਸ਼ਰਧਾ ਸੀ, ਨੇ ਜ਼ਖਮੀ ਭਾਈ ਬਚਿੱਤਰ ਸਿੰਘ ਨੂੰ ਸੰਭਾਲਿਆ।
ਇੱਥੇ ਬੀਬੀ ਮੁਮਤਾਜ਼ ਨੇ ਭਾਈ ਜੀ ਦੀ ਡਾਕਟਰੀ ਦੇਖਭਾਲ ਕੀਤੀ। ਜਦੋਂ ਦੁਸ਼ਮਣ ਦੇ ਸਿਪਾਹੀਆਂ ਨੇ ਨਿਹੰਗ ਖਾਨ ਦਾ ਸਾਹਮਣਾ ਕੀਤਾ ਅਤੇ ਉਸ ‘ਤੇ ਦੁਸ਼ਮਣਾਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ, ਤਾਂ ਨਿਹੰਗ ਖ਼ਾਨ ਨੇ ਭਾਈ ਬਚਿੱਤਰ ਸਿੰਘ ਨੂੰ ਕਮਰੇ ਦੇ ਹਨੇਰੇ ਵਿੱਚ ਲੁਕੋ ਕੇ ਇਸ ਆੜ ਵਿੱਚ ਸੁਰੱਖਿਅਤ ਰੱਖਿਆ ਕਿ ਉਹ ਬੀਬੀ ਮੁਮਤਾਜ਼ ਦਾ ਪਤੀ ਹੈ। ਭਾਈ ਬਚਿੱਤਰ ਸਿੰਘ ਦੇ ਸ਼ਹੀਦ ਹੋਣ ਤੋਂ ਤੁਰੰਤ ਬਾਅਦ ਬੀਬੀ ਮੁਮਤਾਜ਼ ਨੇ ਨਿਹੰਗ ਖਾਨ ਦੇ ਸ਼ਬਦਾਂ ਨੂੰ ਸੱਚ ਮੰਨ ਲਿਆ – ਕਿ ਉਹਨਾਂ ਦਾ ਵਿਆਹ ਭਾਈ ਬਚਿੱਤਰ ਸਿੰਘ ਨਾਲ ਹੋਇਆ ਸੀ। ਉਹਨਾਂ ਨੇ ਭਾਈ ਜੀ ਦੀ ਵਿਧਵਾ ਵਜੋਂ ਆਪਣੀ ਬਾਕੀ ਦੀ ਜ਼ਿੰਦਗੀ ਗੁਰੂ ਦੇ ਸਿਮਰਨ ਵਿਚ ਬਿਤਾਈ।