Artist: Harseerat Kaur, US
Title: Kaula
Medium: Digital Art
Commissioner: Narian Sidhu
ਕੌਲਾ, ਰੁਸ਼ਤਮ ਖਾਨ ਨਾਮ ਦੇ ਮੁਸਲਮਾਨ ਪਾਦਰੀ ਦੀ ਬੇਟੀ ਅਤੇ ਸੂਫੀ ਸੰਤ ਮੀਆਂ ਮੀਰ ਦੀ ਵਿਦਿਆਰਥਣ, ਆਪਣੇ ਪਿਤਾ ਦੀ ਨਿਗਰਾਨੀ ਵਿੱਚ ਦੱਬੀ-ਕੁਚਲੀ ਜੀਵਨ ਸ਼ੈਲੀ ਵਿੱਚ ਰਹਿੰਦੇ ਸਨ। ਉਹਨਾਂ ਨੂੰ ਗੁਰਬਾਣੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਕੁਝ ਝਲਕੀਆਂ ਤੋਂ ਸ਼ਾਂਤੀ ਮਿਲੀ, ਜਿਹਨਾਂ ਨੂੰ ਉਹ ਆਪਣੇ ਅੰਦਕ ਕਾਇਮ ਕਰਨ ਵਿਚ ਕਾਮਯਾਬ ਹੋ ਗਏ, ਜਿਸ ਨੇ ਉਹਨਾਂ ਦੇ ਅਤੇ ਉਹਨਾਂ ਦੇ ਪਿਤਾ ਦੇ ਰਿਸ਼ਤੇ ਵਿਚ ਪਾੜਾ ਪਾ ਦਿੱਤਾ।
ਰੁਸ਼ਤਮ ਖਾਨ ਨੇ ਪਹਿਲਾਂ ਗੁਰੂ ਜੀ ਨੂੰ ਅਜਿਹਾ ਘੋੜਾ ਵੇਚ ਕੇ ਧੋਖਾ ਕੀਤਾ ਜੋ ਪਹਿਲਾਂ ਕਿਸੇ ਸਿੱਖ ਤੋਂ ਚੋਰੀ ਕੀਤਾ ਗਿਆ ਸੀ। ਅੰਤ ਵਿੱਚ, ਗੁਰੂ ਜੀ ਨੇ ਕੌਲਾ ਨੂੰ ਉਹਨਾਂ ਦੇ ਲਾਹੌਰ ਘਰ ਤੋਂ ਛੁਡਵਾਇਆ ਅਤੇ ਉਹਨਾਂ ਨੂੰ ਹਰਿਮੰਦਰ ਸਾਹਿਬ ਦੇ ਨੇੜੇ ਅੰਮ੍ਰਿਤਸਰ ਵਿੱਚ ਨਿਵਾਸ ਕਰਨ ਦੀ ਆਗਿਆ ਦਿੱਤੀ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਦੁੱਤੀ ਗਿਆਨਵਾਨ ਅਤੇ ਸਮਰਪਿਤ ਚੇਲੇ, ਕੌਲਾ ਨੂੰ ਕੌਲਸਰ ਗੁਰਦੁਆਰਾ ਸਾਹਿਬ ਦੁਆਰਾ ਯਾਦਗਾਰ ਬਣਾਇਆ ਗਿਆ ਹੈ, ਜੋ ਦਰਬਾਰ ਸਾਹਿਬ ਕੰਪਲੈਕਸ ਨੂੰ ਸ਼ਿੰਗਾਰਦਾ ਹੈ।