Artist: Mani Dhaliwal
Title: Soul Bride
Medium: Oil Painting
Commissioner: Manjinder Tiwana
ਸਿੱਖੀ, ਗੁਰੂ ਦਾ ਮਾਰਗ, ਗਿਆਨ ਨੂੰ ਬ੍ਰਹਮ(ਰੁਹਾਨਿਅਤ) ਨਾਲ ਜੋੜਨ ਦੀ ਖੇਡ ਵਜੋਂ ਦਰਸਾਉਂਦੀ ਹੈ। ਇਸ ਪ੍ਰਕ੍ਰਿਆ ਦੀ ਵਿਆਖਿਆ ਕਰਨ ਵਿੱਚ, ਗੁਰੂ ਸਾਹਿਬਾਨ ਇਸ ਦੀ ਤੁਲਨਾ ਅਕਸਰ ਇੱਕ ਜਵਾਨ ਲਾੜੀ(ਵਹੁਟੀ/ ਦੁਲਹਨ) ਆਪਣੇ ਪਤੀ ਨਾਲ ਵਿਆਹ ਕਰਵਾਉਂਦੀ ਹੈ ਨਾਲ ਕਰਦੇ ਹਨ।
ਇਸ ਅਲੰਕਾਰ(ਦ੍ਰਿਸ਼ਟਾਂਤ) ਵਿੱਚ, ਹਰ ਕੋਈ, ਲਿੰਗ ਦੀ ਪਰਵਾਹ ਕੀਤੇ ਬਿਨਾਂ, ਦੁਲਹਨ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ, ਆਪਣੇ ਪਤੀ ਨਾਲ ਮਿਲਾਪ ਪ੍ਰਾਪਤ ਕਰਨ ਦੀ ਉਮੀਦ ਰੱਖਦਾ ਹੈ, ਅਤੇ ਉਸ ਮਿਲਾਪ ਨਾਲ ਏਕਤਾ ਦੇ ਅਨੰਦ ਦਾ ਅਨੁਭਵ ਕਰਦਾ ਹੈ। ਇਹਨਾਂ ਲਿਖਤਾਂ ਵਿੱਚ, ਗੁਰੂ ਆਪਣੀ ਕਵਿਤਾ ਵਿੱਚ ਇੱਕ ਇਸਤਰੀ ਦੀ ਆਵਾਜ਼ ਨੂੰ ਲੈ ਕੇ ਬਿਆਨ ਕਰਦੇ ਹਨ ਕਿ ਕਿਵੇਂ ਭਾਗਸ਼ਾਲੀ ਵਹੁਟੀ ( ਦੁਲਹਨ) ਪਤੀ ਦੇ ਰੂਪ ਵਿੱਚ ਬ੍ਰਹਮ(ਰੁਹਾਨਿਅਤ) ਨੂੰ ਆਕਰਸ਼ਿਤ ਕਰਦੀ ਹੈ।
“ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ ॥” – ਅੰਗ 426, ਰਾਗੁ ਆਸਾ, ਗੁਰੂ ਅਮਰਦਾਸ ਜੀ ਦੁਆਰਾ ਰਚਿਤ
ਚੰਗੇ ਗੁਣਾਂ, ਨਿਮਰਤਾ, ਮਿੱਠੀ ਬੋਲੀ, ਸਚਿਆਈ, ਦਇਆ, ਮਿੱਤਰਤਾ, ਪ੍ਰਸ਼ੰਸਾ ਅਤੇ ਪ੍ਰੇਮ ਭਗਤੀ ਦੇ ਗਹਿਣੇ ਪਤੀ ਨੂੰ ਵਹੁਟੀ ਵੱਲ ਖਿੱਚਦੇ ਅਤੇ ਨਾਲ ਬੰਨ੍ਹਦੇ ਹਨ।
ਇਹਨਾਂ ਗੁਣਾਂ ਨਾਲ ਇੱਕ ਮਿਲਾਪ ਪੈਦਾ ਹੁੰਦਾ ਹੈ, ਅਤੇ ਉਸ ਏਕਤਾ ਦਾ ਅਨੰਦ ਗਿਆਨ ਦੇ ਸਮਾਨ ਹੈ, ਇੱਕ ਆਪਣੀ ਪੁਰਾਣੀ ਪਛਾਣ ਨੂੰ ਛੱਡਣਾ ਅਤੇ ਆਪਣੇ ਪਿਆਰੇ ਵਿੱਚ ਅਭੇਦ(ਵਿਲਿਨ) ਹੋਣਾ। ਸਿੱਖ ਔਰਤਾਂ ਦਾ ਇਤਿਹਾਸ ਇਸ ਗੱਲ ਦੀਆਂ ਕਹਾਣੀਆਂ ਨਾਲ ਭਰਿਆ ਹੋਇਆ ਹੈ ਕਿ ਕਿਵੇਂ ਇਹਨਾਂ ਗੁਣਾਂ ਦਾ ਅਭਿਆਸ ਬੁਨਿਆਦੀ ਦੂਰਦਰਸ਼ੀ ਔਰਤਾਂ ਦੁਆਰਾ ਕੀਤਾ ਗਿਆ ਸੀ, ਜੋ ਸ਼ੁਰੂ ਤੋਂ ਹੀ ਸਮਾਜ ਦੀਆਂ ਸੰਸਥਾਵਾਂ ਨੂੰ ਬਣਾਉਣ ਵਿੱਚ ਸ਼ਾਮਲ ਸਨ।
ਇਹ ਕੈਲੰਡਰ ਇਨ੍ਹਾਂ ਕਹਾਣੀਆਂ ਨੂੰ ਦ੍ਰਿਸ਼ਟੀਗਤ ਰੂਪ ਵਿਚ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਲੰਬੇ ਸਮੇਂ ਤੋਂ ਨਜ਼ਰ-ਅੰਦਾਜ਼(ਅਣਡਿੱਠ) ਕੀਤੀਆਂ ਗਈਆਂ ਹਨ।