Artist: Fathima Hakkim, UK
Title: Mai Bhago
Medium: Digital Art
Commissioner: Sanjiv Kumar
ਸੰਨ 1704 ਵਿੱਚ, ਮੁਗਲ ਪਹਾੜੀ ਰਾਜਿਆਂ ਨੇ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਵਿੱਚ ਘੇਰ ਲਿਆ; ਇਹ ਕਹਿੰਦਿਆਂ ਕਿ ਕੋਈ ਵੀ ਆਦਮੀ ਇਸ ਸ਼ਰਤ ‘ਤੇ ਛੱਡਿਆ ਜਾ ਸਕਦਾ ਹੈ ਕਿ ਉਹ ਆਪਣੇ ਆਪ ਨੂੰ ਗੁਰੂ ਦਾ ਸਿੱਖ ਨਹੀਂ ਕਹੇਗਾ। 40 ਸਿੱਖ ਇਸ ਲਈ ਸਹਿਮਤ ਹੋਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖੁੱਦ ਨੂੰ ਹੁਣ ਉਨ੍ਹਾਂ ਦੇ ਸਿੱਖ ਨਹੀਂ ਹੋਣ ਦਾ ਐਲਾਨ ਕਰਦੇ ਹੋਏ ਇੱਕ ਦਸਤਾਵੇਜ਼ ‘ਤੇ ਦਸਤਖਤ ਕਰਨ ਲਈ ਕਿਹਾ ਗਿਆ।
ਮਾਈ ਭਾਗੋ ਨੇ ਜਦੋਂ ਉਨ੍ਹਾਂ ਦੁਆਰਾ ਗੁਰੂ ਜੀ ਨੂੰ ਛੱਡਣ ਬਾਰੇ ਸੁਣਿਆ ਤਾਂ ਉਹ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਦੇ ਘਰ ਪਿੰਡ ਪਹੁੰਚਣ ‘ਤੇ ਉਨ੍ਹਾਂ ਦਾ ਸਾਹਮਣਾ ਕੀਤਾ। ਉਹਨਾਂ ਦੇ ਭਿਆਨਕ ਤਾਅਨਿਆਂ ਨੇ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਾਇਆ, ਅਤੇ ਉਹ ਮਾਫੀ ਮੰਗਦੇ ਹੋਏ, ਤੁਰੰਤ ਯੁੱਧ ਦੇ ਮੈਦਾਨ ਵਿੱਚ ਵਾਪਸ ਜਾਣ ਲਈ ਸਹਿਮਤ ਹੋ ਗਏ।
ਆਪਣੀ ਯਾਤਰਾ ਦੌਰਾਨ ਉਹਨਾਂ ਨੇ ਗੁਰੂ ਜੀ ਦਾ ਪਿੱਛਾ ਕਰ ਰਹੀ ਮੁਗਲ ਫੌਜ ਨੂੰ ਰੋਕ ਲਿਆ। ਮਾਈ ਭਾਗੋ ਅਤੇ 40 ਬੰਦਿਆਂ ਨੇ ਹੱਥ ਵਿੱਚ ਬਰਛਿਆਂ ਸਣੇ ਘੋੜੇ ਉੱਤੇ ਸਵਾਰ ਮੁਗਲਾਂ ਦਾ ਮੁਕਾਬਲਾ ਕੀਤਾ ਅਤੇ ਉਹਨਾਂ ਨੂੰ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ। ਗੰਭੀਰ ਜ਼ਖ਼ਮੀ ਮਾਈ ਭਾਗੋ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ 40 ਸ਼ਹੀਦਾਂ ਨੂੰ ਮਾਫ਼ ਕਰ ਦਿੱਤਾ ਅਤੇ ਉਨ੍ਹਾਂ ਨੂੰ ਇੱਕ ਵਾਰ ਫਿਰ ਆਪਣੇ ਸਿੱਖਾਂ ਵਜੋਂ ਘੋਸ਼ਿਤ ਕੀਤਾ।
ਮਾਈ ਭਾਗੋ ਨੂੰ ਗੁਰੂ ਜੀ ਦੀ ਦੇਖ-ਰੇਖ ਵਿਚ ਰੱਖਿਆ ਗਿਆ ਅਤੇ ਗੁਰੂ ਜੀ ਦੀ ਫੌਜ ਵਿਚ ਸੇਵਾ ਕਰਦੇ ਹੋਏ, ਉਹਨਾਂ ਨੇ ਨਿਹੰਗਣੀ ਵਜੋਂ ਆਪਣਾ ਬਾਕੀ ਜੀਵਨ ਬਤੀਤ ਕੀਤਾ। ਉਹ ਉਨ੍ਹਾਂ ਵਿਰਲੇ ਲੋਕਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਗੁਰੂ ਜੀ ਦੇ ਨਿੱਜੀ ਰੱਖਿਅਕ ਵਜੋਂ ਨਿਯੁਕਤ ਕੀਤਾ ਗਿਆ ਸੀ।