Artist: Tarveen Kaur
Title: ਧੀਰਮੱਲ ਵਿਵਾਦ
Medium: Watercolor on cold press paper
Commissioner: United States
ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਗੱਦੀ ਮਿਲਣ ਤੋਂ ਬਾਅਦ, ਉਹਨਾਂ ਦੇ ਭਤੀਜੇ ਧੀਰਮੱਲ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਧੀਰਮੱਲ ਆਪ ਗੁਰੂ ਗੱਦੀ ਤੇ ਬੈਠਣਾ ਚਾਹੁੰਦਾ ਸੀ। ਲਾਲਚ ਵੱਸ ਹੋਏ ਧੀਰਮੱਲ ਨੇ ਸੌ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੂੰ ਗੁਰੂ ਜੀ ਤੇ ਹਮਲਾ ਕਰਨ ਲਈ ਬਕਾਲੇ ਵਿਖੇ ਉਹਨਾਂ ਦੇ ਗ੍ਰਹਿ ਭੇਜਿਆ। ਇਸ ਸਮੂਹ ਦੀ ਅਗਵਾਈ ਸ਼ੀਹਾਂ ਨਾਮ ਦਾ ਮਸੰਦ ਕਰ ਰਿਹਾ ਸੀ। ਉਸ ਨੇ ਤੋੜੇਦਾਰ ਬੰਦੂਕ (ਤੁਫੰਗ) ਨਾਲ ਗੁਰੂ ਜੀ ਤੇ ਹਮਲਾ ਕੀਤਾ। ਬੰਦੂਕ ‘ਚੋਂ ਨਿਕਲੀ ਗੋਲੀ ਗੁਰੂ ਜੀ ਦੇ ਮੱਥੇ ਦੇ ਕੋਲ ਦੀ ਲੰਘ ਗਈ। ਮਾਤਾ ਨਾਨਕੀ ਤੋਂ ਇਹ ਸਭ ਦੇਖ ਕੇ ਰਿਹਾ ਨਾ ਗਿਆ ਅਤੇ ਉਹਨਾਂ ਨੇ ਇਸ ਸਮੂਹ ਨੂੰ ਬਹੁਤ ਲਾਹਣਤਾਂ ਪਾਈਆਂ।