Artist: Mani Dhaliwal
Title: ਕਰਤਾਰਪੁਰ ਦੀ ਜੰਗ
Medium: Oil on Panel
Commissioner: Canada
ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਸ਼ਸਤਰ ਧਾਰਨ ਕਰਕੇ, ਜੰਗੀ ਘੋੜੇ ਤੇ ਸਵਾਰ ਹੋਕੇ, ਆਪਣੇ ਵੱਡੇ ਭਰਾ ਅਤੇ ਪਿਤਾ ਹਰਗੋਬਿੰਦ ਜੀ ਨਾਲ ਕਰਤਾਰਪੁਰ ਵਿਖੇ ਮੁਗਲਾਂ ਨਾਲ ਯੁੱਧ ਲੜਿਆ। ਜਦ ਪਹਿਲੀ ਵਾਰ ਗੁਰੂ ਜੀ ਨੇ ਯੁੱਧ ਵਿੱਚ ਜਾਣ ਦੀ ਤਿਆਰੀ ਕੀਤੀ ਤਾਂ ਉਹਨਾਂ ਦੀ ਮਾਤਾ ਨਾਨਕੀ ਜੀ ਨੇ ਉਹਨਾਂ ਨੂੰ ਨਾ ਜਾਣ ਲਈ ਵਾਸਤੇ ਪਾਏ। ਪਰ ਤੇਗ ਬਹਾਦਰ ਜੀ ਨੇ ਜਵਾਬ ਵਿੱਚ ਕਿਹਾ ਕਿ ਮੈਂ ਸ਼ਸਤਰਧਾਰੀ ਹਾਂ ਅਤੇ ਜੰਗ ਦਾ ਮੈਦਾਨ ਛੱਡਣਾ ਮੇਰੇ ਧਰਮ ਦੇ ਖਿਲਾਫ ਹੈ। ਸੰਨ 1635 ਦੀ ਜੰਗ ਵਿੱਚ ਗੁਰੂ ਜੀ ਨੇ ਆਪਣੇ ਵੱਡੇ ਭਰਾ ਸੂਰਜ ਮੱਲ ਨਾਲ ਮਿਲਕੇ ਤੀਰ ਕਮਾਨ ਅਤੇ ਬੰਦੂਕ ਆਦਿ ਸ਼ਸਤਰਾਂ ਨਾਲ ਮੁਗਲਾਂ ਨੂੰ ਲਿਤਾੜਨ ਵਿੱਚ ਯੋਗਦਾਨ ਪਾਇਆ।