ਫੱਗਣ/ਚੇਤ

ਫੱਗਣ/ਚੇਤ

Artist: Baljinder Kaur, UK
Title: ਭਗਤ ਪੂਰਨ ਸਿੰਘ
Medium: Mixed Media Illustration
Commissioner: Jasdeep Chahal

ਜਿਨਿ ਦੀਆ ਨਿਥਾਵੇ ਕਉ ਥਾਨੁ ॥

ਜਿਨਿ ਦੀਆ ਨਿਮਾਨੇ ਕਉ ਮਾਨੁ ॥

ਜਿਨਿ ਕੀਨੀ ਸਭ ਪੂਰਨ ਆਸਾ ॥

ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ॥੩॥

ਗੁਰੂ ਅਰਜਨ ਦੇਵ ਜੀ

ਪਿੰਗਲਵਾੜਾ ਸੁਸਾਇਟੀ ਦੇ ਬਾਨੀ ਭਗਤ ਪੂਰਨ ਸਿੰਘ ਨੂੰ ਪ੍ਰਣਾਮ ਹੈ; ਜੋ ਅਪਾਹਜਾਂ ਦੇ ਸਹਾਰੇ ਬਣੇ।

ਭਗਤ ਜੀ ਨੇ ਆਪਣੀ ਮਾਤਾ ਦੁਆਰਾ ਛੋਟੀ ਉਮਰ ਤੋਂ ਹੀ ਦਿਆਲੂ ਗੁਣਾਂ ਦੀ ਸਿੱਖਿਆ ਪ੍ਰਾਪਤ ਕਰਕੇ, ਹੱਥਾਂ ਨਾਲ ਨਿਰਸਵਾਰਥ ਸੇਵਾ ਨੂੰ ਦਰਸਾਇਆ। 1904 ਵਿੱਚ ਇੱਕ ਹਿੰਦੂ ਪਰਿਵਾਰ ਵਿੱਚ ਜਨਮੇ, ਭਗਤ ਜੀ ਸਿੱਖੀ ਤੋਂ ਪ੍ਰੇਰਿਤ ਹੋ ਗਏ ਅਤੇ ਖਾਲਸਾ ਵਿੱਚ ਸ਼ਾਮਲ ਹੋਏ।

ਸਭਨਾਂ ਵਿੱਚ ਏਕਤਾ ਵੱਸਦੀ ਦੇਖ ਕੇ ਭਗਤ ਜੀ ਨੇ ਜੋਸ਼ ਨਾਲ ਭਗਤੀ ਦੀ ਮਹਿਕ ਫੈਲਾਈ, ਹਰ ਮੌਕੇ ‘ਤੇ ਅਮਲ ਵਿੱਚ ਬਹਾਰ, ਹਰ ਸਾਹ ਨਾਲ ਚੜ੍ਹਦੀਕਲਾ ਵਿੱਚ ਟਿਕੇ ਰਹੇ। ਉਹ ਇੱਕ ਅਪਾਹਜ ਬੱਚੇ ਨੂੰ ਚੁੱਕਦੇ ਹੋਏ, ਗਲੀਆਂ ਦੇ ਮਲਬੇ ਨੂੰ ਸਾਫ਼ ਕਰਦੇ ਹੋਏ ਜਾਂ ਵਾਤਾਵਰਣਿਕ ਹੱਲਾਂ ਵਿੱਚ ਲਗਨ ਨਾਲ ਖੋਜ ਕਰਦੇ ਹੋਏ ਵੇਖੇ ਜਾਂਦੇ ਰਹੇ।

ਭਾਵੇਂ ਉਹ ਉੱਚ ਵਿਦਿਅਕ ਸੰਸਥਾਵਾਂ ਵਿੱਚ ਨਹੀਂ ਗਏ, ਪਰ ਉਹ ਇੱਕ ਵਿਦਵਾਨ ਦਾਰਸ਼ਨਿਕ ਅਤੇ ਰਿਸ਼ੀ ਬਣ ਗਏ ਅਤੇ ਸੰਸਾਰ ਨੂੰ ਮਨੁੱਖਤਾ ਦੀ ਸੱਚੀ ਸੇਵਾ ਬਾਰੇ ਸਿਖਾਇਆ।

Artist

Baljinder Kaur, UK

Baljinder Kaur is an illustrator nestled in the middle of England, UK. She is passionate about the power of children’s books and their ability to transcend barriers and transform our social landscapes. She enjoys exploring through themes of the fantastical, the allegorical and the enchantingly ordinary. Her work often, and intimately reflects through the lens of a Panjabi and Sikh diaspora existence.

As a child of immigrants, she’s keen to share stories that help us to connect deeper; stories that celebrate our differences as well as our wonderfully interconnected nature.

Baljinder recently graduated with distinction from Cambridge School of Art with a Masters degree in Children’s Book Illustration. She was also awarded the 2022 CSACBI Illustration for Older Fiction Prize. Baljinder is currently working on books, whilst also occasionally teaching illustration and drawing.