COVER

Artist: Mani Dhaliwal
Title: Soul Bride
Medium: Oil Painting
Commissioner: Manjinder Tiwana

ਸਿੱਖੀ, ਗੁਰੂ ਦਾ ਮਾਰਗ, ਗਿਆਨ ਨੂੰ ਬ੍ਰਹਮ(ਰੁਹਾਨਿਅਤ) ਨਾਲ ਜੋੜਨ ਦੀ ਖੇਡ ਵਜੋਂ ਦਰਸਾਉਂਦੀ ਹੈ। ਇਸ ਪ੍ਰਕ੍ਰਿਆ ਦੀ ਵਿਆਖਿਆ ਕਰਨ ਵਿੱਚ, ਗੁਰੂ ਸਾਹਿਬਾਨ ਇਸ ਦੀ ਤੁਲਨਾ ਅਕਸਰ ਇੱਕ ਜਵਾਨ ਲਾੜੀ(ਵਹੁਟੀ/ ਦੁਲਹਨ) ਆਪਣੇ ਪਤੀ ਨਾਲ ਵਿਆਹ ਕਰਵਾਉਂਦੀ ਹੈ ਨਾਲ ਕਰਦੇ ਹਨ।

ਇਸ ਅਲੰਕਾਰ(ਦ੍ਰਿਸ਼ਟਾਂਤ) ਵਿੱਚ, ਹਰ ਕੋਈ, ਲਿੰਗ ਦੀ ਪਰਵਾਹ ਕੀਤੇ ਬਿਨਾਂ, ਦੁਲਹਨ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ, ਆਪਣੇ ਪਤੀ ਨਾਲ ਮਿਲਾਪ ਪ੍ਰਾਪਤ ਕਰਨ ਦੀ ਉਮੀਦ ਰੱਖਦਾ ਹੈ, ਅਤੇ ਉਸ ਮਿਲਾਪ ਨਾਲ ਏਕਤਾ ਦੇ ਅਨੰਦ ਦਾ ਅਨੁਭਵ ਕਰਦਾ ਹੈ। ਇਹਨਾਂ ਲਿਖਤਾਂ ਵਿੱਚ, ਗੁਰੂ ਆਪਣੀ ਕਵਿਤਾ ਵਿੱਚ ਇੱਕ ਇਸਤਰੀ ਦੀ ਆਵਾਜ਼ ਨੂੰ ਲੈ ਕੇ ਬਿਆਨ ਕਰਦੇ ਹਨ ਕਿ ਕਿਵੇਂ ਭਾਗਸ਼ਾਲੀ ਵਹੁਟੀ ( ਦੁਲਹਨ) ਪਤੀ ਦੇ ਰੂਪ ਵਿੱਚ ਬ੍ਰਹਮ(ਰੁਹਾਨਿਅਤ) ਨੂੰ ਆਕਰਸ਼ਿਤ ਕਰਦੀ ਹੈ।

“ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ ॥” – ਅੰਗ 426, ਰਾਗੁ ਆਸਾ, ਗੁਰੂ ਅਮਰਦਾਸ ਜੀ ਦੁਆਰਾ ਰਚਿਤ

ਚੰਗੇ ਗੁਣਾਂ, ਨਿਮਰਤਾ, ਮਿੱਠੀ ਬੋਲੀ, ਸਚਿਆਈ, ਦਇਆ, ਮਿੱਤਰਤਾ, ਪ੍ਰਸ਼ੰਸਾ ਅਤੇ ਪ੍ਰੇਮ ਭਗਤੀ ਦੇ ਗਹਿਣੇ ਪਤੀ ਨੂੰ ਵਹੁਟੀ ਵੱਲ ਖਿੱਚਦੇ ਅਤੇ ਨਾਲ ਬੰਨ੍ਹਦੇ ਹਨ।

ਇਹਨਾਂ ਗੁਣਾਂ ਨਾਲ ਇੱਕ ਮਿਲਾਪ ਪੈਦਾ ਹੁੰਦਾ ਹੈ, ਅਤੇ ਉਸ ਏਕਤਾ ਦਾ ਅਨੰਦ ਗਿਆਨ ਦੇ ਸਮਾਨ ਹੈ, ਇੱਕ ਆਪਣੀ ਪੁਰਾਣੀ ਪਛਾਣ ਨੂੰ ਛੱਡਣਾ ਅਤੇ ਆਪਣੇ ਪਿਆਰੇ ਵਿੱਚ ਅਭੇਦ(ਵਿਲਿਨ) ਹੋਣਾ। ਸਿੱਖ ਔਰਤਾਂ ਦਾ ਇਤਿਹਾਸ ਇਸ ਗੱਲ ਦੀਆਂ ਕਹਾਣੀਆਂ ਨਾਲ ਭਰਿਆ ਹੋਇਆ ਹੈ ਕਿ ਕਿਵੇਂ ਇਹਨਾਂ ਗੁਣਾਂ ਦਾ ਅਭਿਆਸ ਬੁਨਿਆਦੀ ਦੂਰਦਰਸ਼ੀ ਔਰਤਾਂ ਦੁਆਰਾ ਕੀਤਾ ਗਿਆ ਸੀ, ਜੋ ਸ਼ੁਰੂ ਤੋਂ ਹੀ ਸਮਾਜ ਦੀਆਂ ਸੰਸਥਾਵਾਂ ਨੂੰ ਬਣਾਉਣ ਵਿੱਚ ਸ਼ਾਮਲ ਸਨ।

ਇਹ ਕੈਲੰਡਰ ਇਨ੍ਹਾਂ ਕਹਾਣੀਆਂ ਨੂੰ ਦ੍ਰਿਸ਼ਟੀਗਤ ਰੂਪ ਵਿਚ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਲੰਬੇ ਸਮੇਂ ਤੋਂ ਨਜ਼ਰ-ਅੰਦਾਜ਼(ਅਣਡਿੱਠ) ਕੀਤੀਆਂ ਗਈਆਂ ਹਨ।

Artist

Mani Dhaliwal

Manmeet Dhaliwal (Mani D) is a student of art. When not at his day job as an Engineer, he is learning and practicing the skills of drawing and painting, and has been doing so for 5 years. He studies mostly online, but also through various in-person classes. His inspirations include Jeffrey Watts, Jeremy Lipking, Anders Zorn, and many others. He prefers painting in oil, and drawing with charcoal. Currently he is focused on portraiture and landscapes, but is always experimenting with various mediums, techniqures, and subject matters, to find his ultimate style. He prefers to focus on the technical side of art, and let the audience determine the message of the works themselves.

JANUARY

Artist: Mani Dhaliwal, CA
Title: Bibi Amro
Medium: Oil Painting
Commissioner: Sarbjit Singh

ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਦੀ ਪੁੱਤਰੀ ਅਤੇ ਭਾਈ ਜੱਸੂ ਦੀ ਪਤਨੀ ਸੀ। ਉਹਨਾਂ ਨੂੰ ਉਹਨਾਂ ਦੇ ਪਿਤਾ ਨੇ ਗੁਰਮੁਖੀ ਵਿੱਚ ਪੜ੍ਹਨਾ ਲਿਖਣਾ ਸਿਖਾਇਆ ਸੀ; ਅਤੇ ਉਹਨਾਂ ਦੀ ਪ੍ਰਤਿਭਾ ਅਜਿਹੀ ਸੀ ਕਿ ਉਹਨਾਂ ਨੇ ਖੁੱਦ ਨੂੰ ਸਿੱਖ ਧਰਮ ਦੇ ਕਈ ਗ੍ਰੰਥਾਂ ਨੂੰ ਯਾਦ ਕਰਨ ਲਈ ਸਮਰਪਿਤ ਕਰ ਦਿੱਤਾ।

ਉਹਨਾਂ ਦੇ ਪਤੀ ਦੇ ਚਾਚਾ, ਅਮਰ ਦਾਸ, ਕਦੇ-ਕਦੇ ਆਪਣੇ ਭਰਾ ਨੂੰ ਮਿਲਣ ਆਉਂਦੇ, ਅਤੇ ਅਜਿਹਾ ਇੱਕ ਵਾਰ ਦੌਰੇ ਵੇਲੇ ਹੋਇਆ ਜਦੋਂ ਅਮਰ ਦਾਸ ਨੇ ਗੁਰਬਾਣੀ ਬੀਬੀ ਅਮਰੋ ਦੀ ਮਿੱਠੀ ਆਵਾਜ਼ ਵਿੱਚ ਸੁਣੀ।

ਇਸ ਪਰਿਵਰਤਨਸ਼ੀਲ ਮਿਲਾਪ ਤੋਂ ਬਾਅਦ, ਗੁਰਬਾਣੀ ਦੀ ਸੁਰੀਲੀ ਮਿਠਾਸ ਤੋਂ ਪ੍ਰੇਰਿਤ ਹੋ ਕੇ ਬਜ਼ੁਰਗ ਅਮਰਦਾਸ ਨੇ, ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਸਾਲਾਂ ਬੱਧੀ ਬਿਤਾਏ। ਅਮਰਦਾਸ ਆਖਰਕਾਰ ਗੁਰੂ ਅਰਜਨ ਦੇਵ ਜੀ ਦੇ ਤੀਜੇ ਗੁਰੂ ਵਜੋਂ ਉੱਤਰਾਧਿਕਾਰੀ ਬਣੇ, ਜਿਹਨਾਂ ਨੂੰ ਬਾਅਦ ਵਿੱਚ ਗੁਰੂ ਅਮਰਦਾਸ ਜੀ ਵਜੋਂ ਜਾਣਿਆ ਜਾਂਦਾ ਹੈ।

ਗੁਰੂ ਅਮਰਦਾਸ ਜੀ ਨੇ ਸਿੱਖ ਕੌਮ ਢਾਂਚਾਬਧ ਕੀਤਾ ਅਤੇ ਬੀਬੀ ਅਮਰੋ ਨੂੰ ਉਸਾਰੇ 22 ਜ਼ਿਲ੍ਹਿਆਂ ਵਿੱਚੋਂ ਇੱਕ ਦਾ ਮੁਖੀ ਨਿਯੁਕਤ ਕੀਤਾ। ਬੀਬੀ ਅਮਰੋ ਪ੍ਰਸ਼ਾਸਨ ਦੇ ਸਾਰੇ ਪਹਿਲੂਆਂ ਲਈ ਜ਼ਿੰਮੇਵਾਰ ਸਨ ਅਤੇ ਅੰਮ੍ਰਿਤਸਰ ਨੂੰ ਸਿੱਖਾਂ ਲਈ ਅਧਿਆਤਮਿਕ ਘਰ ਵਜੋਂ ਚੁਣਨ ਵਿੱਚ ਉਹਨਾਂ ਦਾ ਯੋਗਦਾਨ ਸੀ।

Artist

Mani Dhaliwal

Manmeet Dhaliwal (Mani D) is a student of art. When not at his day job as an
Engineer, he is learning and practicing the skills of drawing and painting, and has
been doing so for 5 years. He studies mostly online, but also through various
in-person classes. His inspirations include Jeffrey Watts, Jeremy Lipking, Anders
Zorn, and many others. He prefers painting in oil, and drawing with charcoal.
Currently he is focused on portraiture and landscapes, but is always experimenting
with various mediums, techniqures, and subject matters, to find his ultimate style.
He prefers to focus on the technical side of art, and let the audience determine the
message of the works themselves.

FEBRUARY

Artist: Sharandeep Singh, IND
Title: Deep Kaur
Medium: Digital Art
Commissioner: Inder Bassi

ਬਹਾਦਰ ਦੀਪ ਕੌਰ ਨੇ ਆਪਣੇ ਪਿੰਡ ਤੋਂ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਯਾਤਰਾ ਕਰਕੇ ਬਹੁਤ ਪ੍ਰਸਿੱਧੀ ਹਾਸਿਲ ਕੀਤੀ।

ਜਿਸ ਸਮੂਹ ਨਾਲ ਉਹ ਯਾਤਰਾ ਕਰ ਰਹੇ ਸਨ ਦੋ ਵੱਖਰੀਆਂ ਧਿਰਾਂ ਵਿੱਚ ਵੰਡਿਆ ਗਿਆ ਸੀ, ਅਤੇ ਹਾਲਾਂਕਿ ਦੀਪ ਕੌਰ ਨੇ ਦੂਸਰੇ ਸਮੂਹ ਨਾਲ ਮਿਲਣ ਲਈ ਇਕੱਲੀ ਯਾਤਰਾ ਕੀਤੀ ਜਦਕਿ ਉਹਨਾਂ ਨੂੰ ਚਾਰ ਸਥਾਨਕ ਠੱਗਾਂ ਨੇ ਘੇਰਿਆ ਅਤੇ ਪਰੇਸ਼ਾਨ ਕੀਤਾ ਗਿਆ ਸੀ; ਉਹਨਾਂ ਨੂੰ ਲੁੱਟਣ ਲਈ ਜ਼ਮੀਨ ‘ਤੇ ਸੁੱਟਿਆ ਗਿਆ।

ਜਦੋਂ ਇੱਕ ਠੱਗ ਨੇ ਦੀਪ ਕੌਰ ਉੱਪਰ ਝੁਕਿਆ, ਤਾਂ ਉਹਨਾਂ ਨੇ ਉਸਦੀ ਤਲਵਾਰ ਫੜ ਲਈ ਅਤੇ ਬਾਕੀ ਤਿੰਨਾਂ ਨੂੰ ਮਾਰਨ ਤੋਂ ਪਹਿਲਾਂ, ਉਸਨੂੰ ਤੁਰੰਤ ਵੱਢ ਸੁੱਟਿਆ। ਜਦੋਂ ਸਿੱਖਾਂ ਦਾ ਦੂਸਰਾ ਸਮੂਹ ਆਇਆ, ਤਾਂ ਉਨ੍ਹਾਂ ਨੇ ਦੇਖਿਆ ਕਿ ਦੀਪ ਕੌਰ ਇੱਕ ਲਾਸ਼ ਦੇ ਉੱਪਰ ਬੈਠੀ ਸੀ, ਜੱਦਕਿ ਬਾਕੀ ਤਿੰਨ ਉਸਦੇ ਕੋਲ ਪਈਆਂ ਸਨ।

ਜਦੋਂ ਉਹ ਅਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਬਹੁਤ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਸੰਗਤ ਦੀਆਂ ਹੋਰ ਔਰਤਾਂ ਨੂੰ ਵੀ ਅਜਿਹੀ ਬਹਾਦਰ ਦੇਵੀ ਆਤਮਾ ਦੀ ਸਰਾਹਨਾ ਕਰਨ ਲਈ ਕਿਹਾ।

Artist

Sharandeep Singh, IND

I am Punjab based Digital Artist, known as Sarbloh Arts from my social media pages. I do not have an art degree, I just use it to express my thoughts and imagination. Sikh History is the source of my inspiration and the only mission I have is to illustrate the entire Sikh History timeline in my art style. Sarbloh Arts is the name under which I will fulfill my mission of documenting Sikh history through art.

MARCH

Artist: Jatinder Singh Durhailay, UK
Title: Bebe Nanaki
Medium: Miniature Painting
Commissioner: Amardeep Sanghera

ਬੇਬੇ ਨਾਨਕੀ, ਪਹਿਲੀ ਸਿੱਖ ਵਜੋਂ ਮੰਨਿਆ ਜਾਂਦਾ ਹੈ, ਆਪਣੇ ਛੋਟੇ ਭਰਾ, ਗੁਰੂ ਨਾਨਕ ਦੇਵ ਜੀ ਦੀ ਮੌਜੂਦਗੀ, ਸ਼ਕਤੀ ਅਤੇ ਡੂੰਘੇ ਦ੍ਰਿਸ਼ਟੀਕੋਣ ਨੂੰ ਪਛਾਣਨ ਵਾਲੇ ਪਹਿਲੇ ਸਨ। ਸੋ, ਉਹਨਾਂ ਨੇ ਨਕਾਰਾਤਮਕ ਟਿੱਪਣੀਆਂ ਅਤੇ ਗਲਤ ਧਾਰਨਾਵਾਂ ਤੋਂ ਗੁਰੂ ਜੀ ਨੂੰ ਬਚਾਇਆ, ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦੇ ਸੱਚੇ, ਪਾਰਦਰਸ਼ੀ ਸੁਭਾਅ ਨੂੰ ਚੰਗੀ ਤਰ੍ਹਾਂ ਪਛਾਣਨ ਦੇ ਯੋਗ ਸਨ।

ਬੇਬੇ ਨਾਨਕੀ ਨੇ ਸੇਵਾ ਦੇ ਤੱਤ ਦੀ ਮਿਸਾਲ ਦਿੱਤੀ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਪਤੀ ਦੀ ਦੁਕਾਨ ‘ਤੇ ਨੌਕਰੀ ਦੀ ਪੇਸ਼ਕਸ਼ ਕੀਤੀ, ਗੁਰੂ ਜੀ ਅਤੇ ਉਨ੍ਹਾਂ ਦੀ ਪਤਨੀ ਲਈ ਸੁਲਤਾਨਪੁਰ ਵਿੱਚ ਆਪਣਾ ਘਰ ਦਿੱਤਾ ਅਤੇ ਬਾਅਦ ਵਿੱਚ, ਗੁਰੂ ਨਾਨਕ ਦੇਵ ਜੀ ਨੂੰ ਰਬਾਬ ਭੇਟ ਕੀਤੀ ਜਿਸ ਨੂੰ ਭਾਈ ਮਰਦਾਨਾ ਦੁਆਰਾ ਵਜਾਇਆ ਗਿਆ ਸੀ। ਬਾਬਾ ਸ੍ਰੀ ਚੰਦ ਦੇ ਪਾਲਣ-ਪੋਸ਼ਣ ਵਿੱਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ।

ਬੇਬੇ ਨਾਨਕੀ ਨੇ ਆਖਰੀ ਸਾਹ ਆਪਣੇ ਭਰਾ ਦੀਆਂ ਬਾਹਾਂ ਵਿੱਚ ਲਿਆ, ਜਦੋਂ ਗੁਰੂ ਜੀ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ।

Artist

Jatinder Singh Durhailay,
UK

Jatinder Singh Durhailay born in 1988 in London, United-Kingdom. He received a
Bachelor of the Arts from University Arts London in 2011 and has been active as a
painter since. In addition to his beautiful paintings depicting Indian Sikh culture,
Durhailay’s colourful drawing and watercolour work have as well drawn a wide fan
base, while his practice has been praised within the art scene.

 

Jatinder Singh Durhailay’s work has appeared in many exhibitions around the world,
and also sold at Scope Miami Art Basel in 2012. His talent, which can not be simply
confined into Contemporary Indian Art or British Contemporary Painting, has gathered
attention around the world with collectors in Europe, Asia and the USA. Some of the
artist’s latest work appeared in “Empire, Faith and War” (Brunei Gallery, London UK
2014) and “State of Origin” (Unit24 Gallery, London UK 2014).

 

Durhailay is also trained in Indian Classical Music, performing and practicing
Kirtan as well as playing among others, the rare Instrument that are the Dilruba and
Taus.

APRIL

Artist: Jatinder Singh Durhailay, UK
Title: Mata Sahib Deva
Medium: Miniature Painting
Commissioner:

ਮਾਤਾ ਸਾਹਿਬ ਦੇਵਾ, ਸਿੱਖ ਕੌਮ ਦੀ ਮਹਾਰਾਣੀ ਅਤੇ ਖਾਲਸੇ ਦੀ ਮਾਤਾ, ਨੇ 1708 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਦਿੱਲੀ ਵਿਚ ਦਰਬਾਰ ਲਗਾਇਆ।

ਉਹ ਖਾਲਸਾ ਨੂੰ ਸਮਾਜਿਕ-ਰਾਜਨੀਤਿਕ ਮਸਲਿਆਂ ਉੱਤੇ ਨਿਰਦੇਸ਼ਿਤ ਕਰਦੇ ਨਾਲ ਦੇ ਨਾਲ ਸੰਗਤ ਲਈ ਖੂਹ ਬਣਾਉਣ ਵਰਗੇ ਮਾਨਵਤਾਵਾਦੀ ਯਤਨਾਂ ਦੀ ਅਗਵਾਈ ਕਰਦੇ। ਖਾਲਸੇ ਦੀ ਕੌਮ ਨੂੰ ਆਪਣੇ ਬੱਚਿਆਂ ਵਜੋਂ ਸੰਬੋਧਨ ਕਰਦਿਆਂ, ਮਾਤਾ ਜੀ ਰੋਜ਼ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਦੀ ਪੂਜਾ ਕਰਦੇ।

ਉਸ ਦੇ ਨਾਮ ਉੱਤੇ ਆਧੁਨਿਕ ਧਾਰਨਾ ਮਾਣਯੋਗ ‘ਕੌਰ’ ਜੁੜਦੀ ਹੈ, ਜੋ ਸਮਝਣ ਯੋਗ ਹੈ ਕਿਉਂਕਿ ਇਹ ਔਰਤਾਂ ਨੂੰ ਖਾਲਸਾ ਪੰਥ ਵਿੱਚ ਅੰਮ੍ਰਿਤ ਛਕਣ ਤੋਂ ਬਾਅਦ ਦਿੱਤਾ ਜਾਂਦਾ ਨਾਮ ਹੈ। ਹਾਲਾਂਕਿ, 1699 ਵਿੱਚ ਖਾਲਸਾ ਪੰਥ ਬਣਨ ਤੋਂ ਬਾਅਦ ਉਹਨਾਂ ਦੇ ਆਪਣੇ ਹੱਥੀਂ ਲਿਖੇ ਸਾਰੇ ਹੁਕਮਨਾਮੇ (ਘੋਸ਼ਣਾਵਾਂ) ਦਰਸਾਉਂਦੇ ਹਨ ਕਿ ਉਹ ਆਪਣੇ ਨਾਮ ਸਾਹਿਬ ਦੇਵਾ ਵਜੋਂ ਦਸਤਖਤ ਕਰਦੇ ਸਨ।

Artist

Jatinder Singh Durhailay,
UK

Jatinder Singh Durhailay born in 1988 in London, United-Kingdom. He received a
Bachelor of the Arts from University Arts London in 2011 and has been active as a
painter since. In addition to his beautiful paintings depicting Indian Sikh culture,
Durhailay’s colourful drawing and watercolour work have as well drawn a wide fan
base, while his practice has been praised within the art scene.

 

Jatinder Singh Durhailay’s work has appeared in many exhibitions around the world,
and also sold at Scope Miami Art Basel in 2012. His talent, which can not be simply
confined into Contemporary Indian Art or British Contemporary Painting, has gathered
attention around the world with collectors in Europe, Asia and the USA. Some of the
artist’s latest work appeared in “Empire, Faith and War” (Brunei Gallery, London UK
2014) and “State of Origin” (Unit24 Gallery, London UK 2014).

 

Durhailay is also trained in Indian Classical Music, performing and practicing
Kirtan as well as playing among others, the rare Instrument that are the Dilruba and
Taus.

MAY

Artist: Dilrani Kaur, US
Title: Bibi Mumtaz
Medium: Hand Painting
Commissioner: Gurpal Bhandal

ਬੀਬੀ ਮੁਮਤਾਜ਼, ਨਿਹੰਗ ਖਾਨ ਨਾਮ ਦੇ ਮੁਸਲਮਾਨ ਦੀ ਬੇਟੀ, ਨੇ ਅਨੰਦਪੁਰ ਸਾਹਿਬ ਦੀ ਮਹਾਨ ਲੜਾਈ [1704] ਤੋਂ ਬਾਅਦ ਆਪਣੇ ਆਖਰੀ ਦਿਨਾਂ ਦੌਰਾਨ ਪ੍ਰਸਿੱਧ ਘੋੜਸਵਾਰ ਭਾਈ ਬਚਿੱਤਰ ਸਿੰਘ ਦੀ ਡਾਕਟਰੀ ਸੇਵਾ ਕੀਤੀ।

ਭਾਈ ਬਚਿੱਤਰ ਸਿੰਘ ਅਨੰਦਪੁਰ ਸਾਹਿਬ ਦੇ ਪਿਛਲੇ ਭਾਗ ਦੀ ਰੱਖਿਆ ਦੌਰਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਅਤੇ ਨਿਹੰਗ ਖਾਨ, ਜਿਹਨਾਂਅ ਦੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਬਹੁਤ ਸ਼ਰਧਾ ਸੀ, ਨੇ ਜ਼ਖਮੀ ਭਾਈ ਬਚਿੱਤਰ ਸਿੰਘ ਨੂੰ ਸੰਭਾਲਿਆ।

ਇੱਥੇ ਬੀਬੀ ਮੁਮਤਾਜ਼ ਨੇ ਭਾਈ ਜੀ ਦੀ ਡਾਕਟਰੀ ਦੇਖਭਾਲ ਕੀਤੀ। ਜਦੋਂ ਦੁਸ਼ਮਣ ਦੇ ਸਿਪਾਹੀਆਂ ਨੇ ਨਿਹੰਗ ਖਾਨ ਦਾ ਸਾਹਮਣਾ ਕੀਤਾ ਅਤੇ ਉਸ ‘ਤੇ ਦੁਸ਼ਮਣਾਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ, ਤਾਂ ਨਿਹੰਗ ਖ਼ਾਨ ਨੇ ਭਾਈ ਬਚਿੱਤਰ ਸਿੰਘ ਨੂੰ ਕਮਰੇ ਦੇ ਹਨੇਰੇ ਵਿੱਚ ਲੁਕੋ ਕੇ ਇਸ ਆੜ ਵਿੱਚ ਸੁਰੱਖਿਅਤ ਰੱਖਿਆ ਕਿ ਉਹ ਬੀਬੀ ਮੁਮਤਾਜ਼ ਦਾ ਪਤੀ ਹੈ। ਭਾਈ ਬਚਿੱਤਰ ਸਿੰਘ ਦੇ ਸ਼ਹੀਦ ਹੋਣ ਤੋਂ ਤੁਰੰਤ ਬਾਅਦ ਬੀਬੀ ਮੁਮਤਾਜ਼ ਨੇ ਨਿਹੰਗ ਖਾਨ ਦੇ ਸ਼ਬਦਾਂ ਨੂੰ ਸੱਚ ਮੰਨ ਲਿਆ – ਕਿ ਉਹਨਾਂ ਦਾ ਵਿਆਹ ਭਾਈ ਬਚਿੱਤਰ ਸਿੰਘ ਨਾਲ ਹੋਇਆ ਸੀ। ਉਹਨਾਂ ਨੇ ਭਾਈ ਜੀ ਦੀ ਵਿਧਵਾ ਵਜੋਂ ਆਪਣੀ ਬਾਕੀ ਦੀ ਜ਼ਿੰਦਗੀ ਗੁਰੂ ਦੇ ਸਿਮਰਨ ਵਿਚ ਬਿਤਾਈ।

Artist

Dilrani Kaur, US

Dilrani Kaur is a multi-disciplinary artist born Leeds, in the North of England who recently relocated to Dallas USA. Her work encompasses dance, music and visual art. From a young age, she has been training in Bharatanatyam, Kathak and Santoor and continues to be involved in regular performances, workshops and projects. Dilrani’s art grew from her interest in mehndi and she now creates work on paper, the body and other mediums. Inspired by symmetry, many of her designs include themes of faith, nature and abstract aesthetics.

JUNE

Artist: Balkishan Jhumat, UK
Title: Courtyard of Horrors
Medium: Acrylic on Canvas
Commissioner: Gurpreet Sidhu

ਲਾਹੌਰ ਦੇ ਗਵਰਨਰ ਮੀਰ ਮੰਨੂ ਆਪਣੇ ਸੂਬੇ ਵਿੱਚੋਂ ਸਾਰੇ ਸਿੱਖਾਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਸਿੱਖ ਪਰਿਵਾਰਾਂ ਨੂੰ ਘੇਰ ਕੇ ਲਾਹੌਰ ਭੇਜ ਦਿੱਤਾ ਗਿਆ। ਮਰਦਾਂ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ, ਅਤੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਮਜ਼ਦੂਰੀ ਕੈਂਪ ਵਿੱਚ ਭੇਜਿਆ ਗਿਆ ਸੀ, ਜਿੱਥੇ ਔਰਤਾਂ ਨੂੰ ਹਰ ਰੋਜ਼ 40 ਪੌਂਡ ਤੋਂ ਵੱਧ ਅਨਾਜ ਪੀਸਣ ਦਾ ਕਿਹਾ ਜਾਂਦਾ।

ਉਹਨਾਂ ਨੂੰ ਆਜ਼ਾਦੀ ਦੀ ਪੇਸ਼ਕਸ਼ ਕੀਤੀ ਗਈ ਜੇਕਰ ਉਹ ਬਹੁਤ ਹੀ ਅਸਹਿਣਸ਼ੀਲ ਸੰਸਕਰਨ ਵਾਲੇ ਇਸਲਾਮ ਵਿੱਚ ਬਦਲਦੇ ਹਨ, ਪਰ ਇੱਕ ਵੀ ਔਰਤ ਨੇ ਆਪਣੇ ਗੁਰੂ ਨੂੰ ਨਹੀਂ ਛੱਡਿਆ – ਉਹ ਆਪਣੇ ਸਿੱਖ ਧਰਮ ਵਿੱਚ ਅਡੋਲ ਰਹੀਆਂ, ਗੁਰਬਾਣੀ ਦਾ ਜਾਪ ਕਰਦਆਂ ਪੇਸ਼ ਕਰਦਿਆਂ।/p>

ਮੀਰ ਮੰਨੂ ਨੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਦੇ ਸਾਹਮਣੇ ਕਤਲ ਕਰਨ ਦਾ ਹੁਕਮ ਦੇ ਕੇ ਆਪਣੀ ਬਰਬਰਤਾ ਨੂੰ ਵਧਾਇਆ। ਨਿਆਣਿਆਂ, ਜਵਾਕਾਂ ਅਤੇ ਬੱਚਿਆਂ ਦੀਆਂ ਬੇਜਾਨ ਲਾਸ਼ਾਂ ਵੱਢੀਆਂ ਗਈਆਂ, ਅੰਗਾਂ ਦੀ ਮਾਲਾ ਬਣਾਈ ਗਈ ਜੋ ਸੋਗ ਕਰਦੀਆਂ ਮਾਵਾਂ ਦੇ ਗਲਾਂ ਵਿੱਚ ਪਾਏ ਗਏ ਸਨ।

ਫਿਰ ਵੀ ਇਸ ਦੇ ਬਾਵਜੂਦ, ਉਹ ਆਪਣੀ ਪਹਿਚਾਣ ਉੱਪਰ ਅਡੋਲ ਖੜੇ ਰਹੇ; ਨਿਸ਼ਚਤ ਤੌਰ ‘ਤੇ ਦ੍ਰਿੜ੍ਹ ਰਹੇ।

Artist

Balkishan Jhumat, UK

A diligent and disciplined ‘fine artist’ with a creative and unique approach to producing dynamic and original art. Balkishan has literally been passionate about art since primary school. His favourite secondary school subject, not surprisingly, was art! He continued to pursue art and design at college. He chose to study Illustration at university, and in 2001 was awarded a BA (Hons) degree.

 

He is extremely thankful for being taught by the right kind of tutors throughout his academic history. Tutors who believed in and, nurtured, his abilities. More recently, Balkishan decided to write about his artworks. This culminated in the publication of two books: ‘Beneath the Mirrored Vault, New Perspectives in Sikh Guru Portraiture’. Also, ‘Mythologies, Stories Captured in Graphite’. Both books were published in 2019.

 

As a professional artist, proficient in virtually any medium in the classical/traditional manner, Balkishan is always keen to reach out to serious patrons and clientele. If you are interested in commissioning art from him please email: info@beyondimage.co.uk

 

All commissions will be considered.

JULY

Artist: Daljeet Singh, IND
Title: Mata Khivi
Medium: Digital Art
Commissioner: Gurjit Bhandal

ਮਾਤਾ ਖੀਵੀ ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ ਦੀ ਪਤਨੀ ਸੀ। ਉਹਨਾਂ ਨੂੰ ਮੁਢਲੇ ਸਿੱਖ ਭਾਈਚਾਰੇ ਲਈ ਮੁੱਖ ਸ਼ਖਸੀਅਤ ਵਜੋਂ ਮੰਨਿਆ ਜਾਂਦਾ ਹੈ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਧੇ ਤੌਰ ‘ਤੇ ਜ਼ਿਕਰ ਕੀਤੇ ਜਾਣ ਵਾਲੀ ਇਕੱਲੀ ਸਿੱਖ ਔਰਤ ਸਖਸ਼ੀਅਤ ਹੋਣ ਦਾ ਮਾਣ ਹੈ:

ਬਲਵੰਦ ਕਹਿੰਦੇ ਹਨ; ਖੀਵੀ, [ਗੁਰੂ ਅੰਗਦ ਦੇਵ ਜੀ ਦੇ] ਨੇਕ ਪਤਨੀ, ਜਿਹਨਾਂ ਦਾ [ਦੇਖਭਾਲ ਕਰਨ ਵਾਲਾ ਸੁਭਾਅ] ਸਾਰਿਆਂ ਨੂੰ ਬਹੁਤ ਸੰਘਣੀ ਛਾਂ ਪ੍ਰਦਾਨ ਕਰਦਾ ਹੈ। ਉਹ ਸੰਪ੍ਰਦਾਇਕ ਭੋਜਨ ਦੀ ਬਹੁਤ ਵੱਡੀ ਸੰਪੱਤੀ, ਅੰਮ੍ਰਿਤ ਵਰਗੇ ਸੁਆਦੀ, ਸਪਸ਼ਟ ਮੱਖਣ ਦੇ ਨਾਲ ਚੌਲਾਂ ਦਾ ਹਲਵਾ ਪ੍ਰਦਾਨ ਕਰਦੇ। – ਅੰਗ 967, ਰਾਗ ਰਾਮਕਲੀ, ਸਤਾ ਅਤੇ ਬਲਵੰਦ ਦੁਆਰਾ ਲਿਖੀ ਗਈ

ਮਾਤਾ ਖੀਵੀ ਨੇ ਲੰਗਰ ਸੇਵਾ ਦੇ ਪਸਾਰ ਵਿੱਚ ਬੇਮਿਸਾਲ ਭੂਮਿਕਾ ਨਿਭਾਈ। ਲੰਬੇ ਸਮੇਂ ਤੱਕ ਜੀਉਣਾ, ਖਡੌਰ ਸਾਹਿਬ ਵਿੱਚ ਜੀਵਨ, ਮਾਤਾ ਜੀ ਨੇ ਚਾਰ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ, ਜਿਸ ਵਿੱਚ ਸਭ ਤੋਂ ਮਹੱਤਵਪੂਰਨ ਬੀਬੀ ਅਮਰੋ ਹਨ, ਜੋ ਇਸ ਕੈਲੰਡਰ ਵਿੱਚ ਵੀ ਸ਼ਾਮਲ ਹਨ।

Artist

Daljeet Singh, IND

Daljeet Singh is a self-taught fine artist, having a keen interest in different
forms of arts including painting, music and Folk Dance since his childhood. He was
born in 1997, New Delhi, India. He completed his bachelor’s degree in Physics
(Hons.) from SGTB Khalsa College, Delhi University. While pursuing his degree, he
got the opportunity to explore his passion of art and thus joined the fine arts
society of the college. He further designed the covers of the college magazine TEGH
for three consecutive years.

 

He achieved the prize for the best design of the silver coin to mark the 550 years
of birth anniversary of Guru Nanak Dev Ji. The final minted coins were launched by
the Vice President of India in 2019 and were made available for the local public by
DGMC at all historic Gurdwara Sahibs of Delhi. Furthermore, on the same occasion, he
painted a beautiful painting of Guru Nanak Dev Ji and his family, which was
exhibited at IGNCA, Art Gallery and later at Gurdwara Bangla Sahib, New Delhi. The
original painting is now exhibited at Kartarpur Sahib, Pakistan.

 

Daljeet is mastered in charcoal and oil paintings and has worked in many mediums
including watercolor, ink and recently in digital. He has a deep interest in
learning Sikh history and is carving more of his talent in creating works related to
Sikh art. He is a student of Indian Classical music, performing and practicing
Kirtan.

AUGUST

Artist: Jaskaran Singh, IND
Title: Mata Nanaki
Medium: Colour Pencils
Commissioner: Manmohn Johal

ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਧਰਮ ਪਤਨੀ, ਸਿੱਖ ਕੌਮ ਦੀ ਨਿਰੰਤਰ ਸਹਾਇਤਾ ਦੀ ਤਾਕਤ ਸਨ ਜੋ ਬਾਬਾ ਬੁੱਢਾ ਜੀ ਵਾਂਗ ਹੀ ਸਨ। ਦੋਵਾਂ ਨੇ ਬਹੁਤ ਹੀ ਲੰਮੀ ਉਮਰ ਬਤੀਤ ਕੀਤੀ ਅਤੇ, ਜਦੋਂ ਬਾਬਾ ਬੁੱਢਾ ਜੀ ਛੇ ਗੁਰੂਆਂ ਦੇ ਦਰਸ਼ਨ ਕਰਨ ਤੱਕ ਜੀਉਂਦੇ ਰਹੇ, ਤਾਂ ਮਾਤਾ ਨਾਨਕੀ ਗੁਰੂ ਅਰਜਨ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਪੰਜ ਗੁਰੂਆਂ ਦੇ ਦਰਸ਼ਨ ਅਤੇ ਸੇਵਾ ਕਰਦੇ ਸਨ।

ਮਾਤਾ ਨਾਨਕੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਅੰਮ੍ਰਿਤਸਰ ਵਿੱਚ ਸਿੱਖ ਕੌਮ ਦੇ ਵਿਸਥਾਰ ਨੂੰ ਅੱਖੀਂ ਦੇਖਿਆ।

ਉਹ ਆਪਣੇ ਪੁੱਤਰ [ਗੁਰੂ ਤੇਗ ਬਹਾਦਰ ਜੀ] ਅਤੇ ਮਾਤਾ ਗੁਜਰੀ ਦੇ ਨਾਲ ਪੂਰਬ ਵੱਲ ਯਾਤਰਾ ਕਰਦੇ ਹੋਏ ਇਸ ਸਮੇਂ ਦੌਰਾਨ ਭਾਈਚਾਰਿਕ ਆਗੂ ਸੀ। ਬਾਬਾ ਬਕਾਲਾ ਦੇ ਕਸਬੇ ਵਿੱਚ ਇਹ ਮਾਤਾ ਨਾਨਕੀ ਹੀ ਸਨ ਜਿਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਰੱਖਿਆ ਕੀਤੀ ਸੀ ਜਦੋਂ ਉਹਨਾਂ ਨੂੰ ਉਹਨਾਂ ਦੇ ਭਤੀਜੇ ਧੀਰਮਲ ਦੁਆਰਾ ਭੇਜੇ ਗਏ ਹਥਿਆਰਬੰਦ ਵਿਅਕਤੀਆਂ ਦੁਆਰਾ ਗੋਲੀ ਮਾਰੀ ਗਈ ਸੀ।

ਮਾਤਾ ਨਾਨਕੀ ਨੌਜਵਾਨ ਗੋਬਿੰਦ ਰਾਏ ਨੂੰ ਪਾਲਣ ਵਿੱਚ ਮਦਦ ਕੀਤੀ ਜਦੋਂ ਗੁਰੂ ਤੇਗ ਬਹਾਦਰ ਜੀ ਆਸਾਮ ਵਿੱਚ ਯਾਤਰਾ ਕਰ ਰਹੇ ਸਨ। ਉਹ ਭੌਤਿਕ ਗੁਰਗੱਦੀ ਦੇ ਸਿੱਖ ਕਾਲ ਦੇ ਅਖੀਰਲੇ ਅੱਧ ਲਈ ਸਹਾਇਤਾ ਅਤੇ ਮਾਰਗਦਰਸ਼ਨ ਦੀ ਨਿਰੰਤਰ ਸ਼ਕਤੀ ਸਨ।

ਇਸ ਚਿੱਤਰ ਵਿੱਚ ਮਾਤਾ ਨਾਨਕੀ ਜੀ ਕਿਰਪਾਲ ਚੰਦ ਅਤੇ ਮਾਤਾ ਗੁਜਰੀ ਪਿੱਛੇ ਹੋਣ ਸਮੇਤ ਨੌਜਵਾਨ ਗੋਬਿੰਦ ਰਾਏ ਨੂੰ ਪਾਲ ਰਹੇ ਹਨ।

Artist

Jaskaran Singh, IND

Jaskaran Singh is a self taught artist , who lives in Manchester (United Kingdom).
Born in Amritsar (India). He has a great interest in sikh history and loves to read
history based books. His work is mostly in mediums like pencil shading and charcoal,
as well as coloured pencils.

SEPTEMBER

Artist: Darsh Chetty, RSA
Title: Mata Solakhni
Medium: Mixed Media
Commissioner: Parmajit & Manjit Johal

ਮਾਤਾ ਸੋਲਖਨੀ, ਮਹਾਨ ਗੁਣਾਂ ਵਾਲੇ ਅਤੇ ਗੁਰੂ ਨਾਨਕ ਦੇਵ ਜੀ ਦੀ ਪਤਨੀ, ਮੁਢਲੇ ਸਿੱਖ ਭਾਈਚਾਰੇ ਦੀ ਨੀਂਹ ਲਈ ਸਹਾਰਾ ਦੇ ਥੰਮ੍ਹ ਸਨ।

ਜਦੋਂ ਉਹ ਅਤੇ ਗੁਰੂ ਨਾਨਕ ਦੇਵ ਜੀ ਅਜੇ ਵੀ ਆਪਣੀ ਕਿਸ਼ੋਰ ਉਮਰ ਦੇ ਅਖੀਰਲੇ ਸਾਲਾਂ ਵਿੱਚ ਸਨ, ਉਹ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਅਤੇ ਉਹਨਾਂ ਦੇ ਪਤੀ ਜੈਰਾਮ ਨਾਲ ਸੁਲਤਾਨਪੁਰ ਵਿੱਚ ਚਲੇ ਗਏ। ਉਥੇ ਮਾਤਾ ਸੋਲਖਨੀ ਨੇ ਆਪਣੇ ਦੋ ਪੁੱਤਰਾਂ, ਸ੍ਰੀ ਚੰਦ ਅਤੇ ਲਖਮੀ ਦਾਸ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਬੇਬੇ ਨਾਨਕੀ (ਜੋ ਉਹਨਾਂ ਲਈ ਸਭ ਤੋਂ ਵੱਧ ਸਤਿਕਾਰਯੋਗ ਸਨ) ਦੇ ਅਟੁੱਟ ਸਹਿਯੋਗ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ।

ਜਦੋਂ ਗੁਰੂ ਨਾਨਕ ਦੇਵ ਜੀ ਦੁਨੀਆ ਭਰ ਦੀਆਂ ਆਪਣੀਆਂ ਯਾਤਰਾਵਾਂ ‘ਤੇ ਜਾਂਦੇ, ਮਾਤਾ ਸੋਲਖਨੀ ਅਤੇ ਕਈ ਹੋਰ ਸਿੱਖਾਂ ਨੇ ਪੰਜਾਬ ਦੀਆਂ ਸਥਾਨਕ ਸੰਗਤਾਂ ਨੂੰ ਸੰਭਾਲਿਆ।

Artist

Darsh Chetty, RSA

Darshini Chetty is a South African – South Asian designer and illustrator. Although graduating with a degree in Architecture, her interest lies in all realms of visual art. She enjoys being able to visually narrate through design and art, by exploring the surreal through a blend of fantasy, nature and culture.

OCTOBER

Artist: Fathima Hakkim, UK
Title: Mai Bhago
Medium: Digital Art
Commissioner: Sanjiv Kumar

ਸੰਨ 1704 ਵਿੱਚ, ਮੁਗਲ ਪਹਾੜੀ ਰਾਜਿਆਂ ਨੇ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਵਿੱਚ ਘੇਰ ਲਿਆ; ਇਹ ਕਹਿੰਦਿਆਂ ਕਿ ਕੋਈ ਵੀ ਆਦਮੀ ਇਸ ਸ਼ਰਤ ‘ਤੇ ਛੱਡਿਆ ਜਾ ਸਕਦਾ ਹੈ ਕਿ ਉਹ ਆਪਣੇ ਆਪ ਨੂੰ ਗੁਰੂ ਦਾ ਸਿੱਖ ਨਹੀਂ ਕਹੇਗਾ। 40 ਸਿੱਖ ਇਸ ਲਈ ਸਹਿਮਤ ਹੋਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖੁੱਦ ਨੂੰ ਹੁਣ ਉਨ੍ਹਾਂ ਦੇ ਸਿੱਖ ਨਹੀਂ ਹੋਣ ਦਾ ਐਲਾਨ ਕਰਦੇ ਹੋਏ ਇੱਕ ਦਸਤਾਵੇਜ਼ ‘ਤੇ ਦਸਤਖਤ ਕਰਨ ਲਈ ਕਿਹਾ ਗਿਆ।

ਮਾਈ ਭਾਗੋ ਨੇ ਜਦੋਂ ਉਨ੍ਹਾਂ ਦੁਆਰਾ ਗੁਰੂ ਜੀ ਨੂੰ ਛੱਡਣ ਬਾਰੇ ਸੁਣਿਆ ਤਾਂ ਉਹ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਦੇ ਘਰ ਪਿੰਡ ਪਹੁੰਚਣ ‘ਤੇ ਉਨ੍ਹਾਂ ਦਾ ਸਾਹਮਣਾ ਕੀਤਾ। ਉਹਨਾਂ ਦੇ ਭਿਆਨਕ ਤਾਅਨਿਆਂ ਨੇ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਾਇਆ, ਅਤੇ ਉਹ ਮਾਫੀ ਮੰਗਦੇ ਹੋਏ, ਤੁਰੰਤ ਯੁੱਧ ਦੇ ਮੈਦਾਨ ਵਿੱਚ ਵਾਪਸ ਜਾਣ ਲਈ ਸਹਿਮਤ ਹੋ ਗਏ।

ਆਪਣੀ ਯਾਤਰਾ ਦੌਰਾਨ ਉਹਨਾਂ ਨੇ ਗੁਰੂ ਜੀ ਦਾ ਪਿੱਛਾ ਕਰ ਰਹੀ ਮੁਗਲ ਫੌਜ ਨੂੰ ਰੋਕ ਲਿਆ। ਮਾਈ ਭਾਗੋ ਅਤੇ 40 ਬੰਦਿਆਂ ਨੇ ਹੱਥ ਵਿੱਚ ਬਰਛਿਆਂ ਸਣੇ ਘੋੜੇ ਉੱਤੇ ਸਵਾਰ ਮੁਗਲਾਂ ਦਾ ਮੁਕਾਬਲਾ ਕੀਤਾ ਅਤੇ ਉਹਨਾਂ ਨੂੰ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ। ਗੰਭੀਰ ਜ਼ਖ਼ਮੀ ਮਾਈ ਭਾਗੋ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ 40 ਸ਼ਹੀਦਾਂ ਨੂੰ ਮਾਫ਼ ਕਰ ਦਿੱਤਾ ਅਤੇ ਉਨ੍ਹਾਂ ਨੂੰ ਇੱਕ ਵਾਰ ਫਿਰ ਆਪਣੇ ਸਿੱਖਾਂ ਵਜੋਂ ਘੋਸ਼ਿਤ ਕੀਤਾ।

ਮਾਈ ਭਾਗੋ ਨੂੰ ਗੁਰੂ ਜੀ ਦੀ ਦੇਖ-ਰੇਖ ਵਿਚ ਰੱਖਿਆ ਗਿਆ ਅਤੇ ਗੁਰੂ ਜੀ ਦੀ ਫੌਜ ਵਿਚ ਸੇਵਾ ਕਰਦੇ ਹੋਏ, ਉਹਨਾਂ ਨੇ ਨਿਹੰਗਣੀ ਵਜੋਂ ਆਪਣਾ ਬਾਕੀ ਜੀਵਨ ਬਤੀਤ ਕੀਤਾ। ਉਹ ਉਨ੍ਹਾਂ ਵਿਰਲੇ ਲੋਕਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਗੁਰੂ ਜੀ ਦੇ ਨਿੱਜੀ ਰੱਖਿਅਕ ਵਜੋਂ ਨਿਯੁਕਤ ਕੀਤਾ ਗਿਆ ਸੀ।

Artist

Fathima Hakkim, UK

Fathima Hakkim is an Indian illustrator based in London. She talks through paintings
that pens emotions through the style of magical surrealism and She uses light as a
talking point in her works and guides the viewers eye with dramatic colours.

NOVEMBER

Artist: Harseerat Kaur, US
Title: Kaula
Medium: Digital Art
Commissioner: Narian Sidhu

ਕੌਲਾ, ਰੁਸ਼ਤਮ ਖਾਨ ਨਾਮ ਦੇ ਮੁਸਲਮਾਨ ਪਾਦਰੀ ਦੀ ਬੇਟੀ ਅਤੇ ਸੂਫੀ ਸੰਤ ਮੀਆਂ ਮੀਰ ਦੀ ਵਿਦਿਆਰਥਣ, ਆਪਣੇ ਪਿਤਾ ਦੀ ਨਿਗਰਾਨੀ ਵਿੱਚ ਦੱਬੀ-ਕੁਚਲੀ ਜੀਵਨ ਸ਼ੈਲੀ ਵਿੱਚ ਰਹਿੰਦੇ ਸਨ। ਉਹਨਾਂ ਨੂੰ ਗੁਰਬਾਣੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਕੁਝ ਝਲਕੀਆਂ ਤੋਂ ਸ਼ਾਂਤੀ ਮਿਲੀ, ਜਿਹਨਾਂ ਨੂੰ ਉਹ ਆਪਣੇ ਅੰਦਕ ਕਾਇਮ ਕਰਨ ਵਿਚ ਕਾਮਯਾਬ ਹੋ ਗਏ, ਜਿਸ ਨੇ ਉਹਨਾਂ ਦੇ ਅਤੇ ਉਹਨਾਂ ਦੇ ਪਿਤਾ ਦੇ ਰਿਸ਼ਤੇ ਵਿਚ ਪਾੜਾ ਪਾ ਦਿੱਤਾ।

ਰੁਸ਼ਤਮ ਖਾਨ ਨੇ ਪਹਿਲਾਂ ਗੁਰੂ ਜੀ ਨੂੰ ਅਜਿਹਾ ਘੋੜਾ ਵੇਚ ਕੇ ਧੋਖਾ ਕੀਤਾ ਜੋ ਪਹਿਲਾਂ ਕਿਸੇ ਸਿੱਖ ਤੋਂ ਚੋਰੀ ਕੀਤਾ ਗਿਆ ਸੀ। ਅੰਤ ਵਿੱਚ, ਗੁਰੂ ਜੀ ਨੇ ਕੌਲਾ ਨੂੰ ਉਹਨਾਂ ਦੇ ਲਾਹੌਰ ਘਰ ਤੋਂ ਛੁਡਵਾਇਆ ਅਤੇ ਉਹਨਾਂ ਨੂੰ ਹਰਿਮੰਦਰ ਸਾਹਿਬ ਦੇ ਨੇੜੇ ਅੰਮ੍ਰਿਤਸਰ ਵਿੱਚ ਨਿਵਾਸ ਕਰਨ ਦੀ ਆਗਿਆ ਦਿੱਤੀ।

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਦੁੱਤੀ ਗਿਆਨਵਾਨ ਅਤੇ ਸਮਰਪਿਤ ਚੇਲੇ, ਕੌਲਾ ਨੂੰ ਕੌਲਸਰ ਗੁਰਦੁਆਰਾ ਸਾਹਿਬ ਦੁਆਰਾ ਯਾਦਗਾਰ ਬਣਾਇਆ ਗਿਆ ਹੈ, ਜੋ ਦਰਬਾਰ ਸਾਹਿਬ ਕੰਪਲੈਕਸ ਨੂੰ ਸ਼ਿੰਗਾਰਦਾ ਹੈ।

Artist

Harseerat Kaur, US

Harseerat Kaur is an artist and full time university student in California. She enjoys painting and experimenting with both digital and traditional mediums. For her, the encouragement to further explore and continue her pratice comes from the infinite treasure of inspiration that is Sikhi.

DECEMBER

Artist: Simran Kaur, UK
Title: Bibi Bhani
Medium: Miniature Paiing
Commissioner: Inderjit Deu

ਗੁਰੂ ਅਮਰਦਾਸ ਜੀ ਦੀ ਪੁੱਤਰੀ ਅਤੇ ਗੁਰੂ ਰਾਮਦਾਸ ਜੀ ਦੀ ਪਤਨੀ; ਬੀਬੀ ਭਾਨੀ ਨੂੰ ਵਿਸ਼ੇਸ਼ ਤੌਰ ‘ਤੇ ਗਿਆਨਵਾਨ ਆਤਮਾ ਦੇ ਸ੍ਰੋਤਾਂ ਵਿੱਚ ਇੱਕ ਵਜੋਂ ਗਿਣਿਆ ਜਾਂਦਾ ਹੈ।

ਗੁਰੂ ਰਾਮਦਾਸ ਜੀ ਗੁਰੂਗੱਦੀ ਹਾਸਿਲ ਕਰਨ ਤੋਂ ਬਾਅਦ ਸਿਰਫ ਛੇ ਸਾਲ ਤੱਕ ਜੀਉਂਦੇ ਰਹੇ ਅਤੇ 47 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਬੀਬੀ ਭਾਨੀ ਨੇ ਆਪਣੇ ਪਿਤਾ ਗੁਰੂ ਅਮਰਦਾਸ ਜੀ ਦੀ ਸੇਵਾ ਕਰਨ ਦੀ ਇੱਛਾ ਤੋਂ ਉੱਤਮ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ, ਅਤੇ ਉਹਨਾਂ ਦੀ ਅਧਿਆਤਮਿਕ ਸੂਝ ਨੇ ਉਹਨਾਂ ਦੇ ਸਭ ਤੋਂ ਛੋਟੇ ਪੁੱਤਰ ਨੂੰ ਮਾਰਗਦਰਸ਼ਨ ਕੀਤਾ। ਗੁਰੂ ਅਰਜਨ ਦੇਵ ਜੀ ਨੇ ਗੁਰੂਗੱਦੀ ਹਾਸਿਲ ਕੀਤੀ।

ਸ਼ਬਦ ਪੂਤਾ ਮਾਤਾ ਕੀ ਅਸੀਸ (ਆਮ ਅਨੁਵਾਦ ਕੀਤਾ ਗਿਆ ਹੈ, ‘ਹੇ ਪੁੱਤਰ, ਇਹ ਤੇਰੀ ਮਾਂ ਦੀ ਅਸੀਸ ਹੈ’) ਗੁਰੂ ਅਰਜਨ ਦੇਵ ਜੀ ਦੁਆਰਾ ਆਪਣੀ ਮਾਤਾ ਦੀ ਆਵਾਜ਼ ਵਿੱਚ ਲਿਖੀ ਗਈ ਕਵਿਤਾ ਸੀ। ਇਹ ਸ਼ਬਦ ਗੁਰੂ ਜੀ ਦੁਆਰਾ 18 ਸਾਲ ਦੀ ਉਮਰ ਵਿੱਚ ਗੁਰਗੱਦੀ ਉੱਤੇ ਆਪਣੀ ਮਾਤਾ ਤੋਂ ਪ੍ਰਾਪਤ ਮਾਰਗਦਰਸ਼ਨ ਦਾ ਗੁਣਗਾਨ ਕਰਦਾ ਹੈ।

Artist

Simran Kaur, UK

I am a london-based artist, specialising in indian miniature painting and the use of natural, sustainable sources to create these works. My journey in traditional art aims to pick up and conserve the fine threads of ancient mastery, particularly those focusing around the Indian subcontinent – showcasing and educating the coming generations on the art of the lost worlds, where with God’s Grace, these techniques and form of spiritual practice are embraced and carried into the future. As a current student of the traditional arts and learning under the watchful eyes of many renowned masters in their practices, the path within my spiritual and physical practice has just begun.

 

My work also focuses on the use of natural resources such as earths and plants, where the journeys of these materials intertwine into the paintings and a collective energy is formed. I have only scratched the surface as a traditional artist, but may this ‘kalakaari’ lead to the divine truth, and bring the eyes of the future closer to the source from which they permeate from.